Комментарии:
Excellent!
Ответитьਆਪ ਜੀ ਦਾ ਅਨੰਦ ਅਤੇ ਅਨਦ ਬਾਰੇ ਉਤਰ ਸਹੀ ਨਹੀ ਜਾਪਿਆ। ਪੁਰਾਤਨ ਹੱਥ ਲਿਖਤਾਂ ਤਾ ਅਨੇਕ ਹਨ। ਉਨਾਂ ਦਾ ਸਮਾਂ ਵੀ ਨਿਸਚਿਤ ਨਹੀ। ਪੱਥਰ ਛਾਪੇ ਨੂੰ ਦੋਸ਼ ਦੇਣਾ ਵੀ ਸਹੀ ਨਹੀਂ ਕਿਉਂਕਿ ਅਨਦ ਸ਼ਬਦ ਕਈ ਵਾਰੀ ਆਇਆ ਹੈ। ਜੋ ਪੰਥ ਪ੍ਰਵਾਨਿਤ ਹੱਥ ਲਿਖਤ ਬੀੜ ਹੈ, ਉਸ ਅਨੁਸਾਰ ਇਸ ਦਾ ਫੈਸਲਾ ਸਹੀ ਹੋਵੇ ਗਾ।
ਦਾਸ ਦਾ ਇਹ ਮੱਤ ਹੈ ਕਿ ਕਾਵਿ ਦੇ ਤਵਾਜ਼ੁਨ (balance) ਲਈ ਕਿਤੇ ਲਗ਼ ਮਾਤਰਾ ਗਿਰਾਣ ਜਾਂ ਲਗਾਉਣ ਦੀ ਲੋੜ ਹੁੰਦੀ ਹੈ। ਅਨੰਦ ਦੀ ਟਿੱਪੀ ਇਸੇ ਕਾਰਣ ਗਿਰਾਈ ਗਈ ਜਾਪਦੀ ਹੈ। ਬਾਣੀ ਵਿਚ ਕਈ ਸ਼ਬਦਾਂ ਨਾਲ ਦੋ ਮਾਤਰਾ ਇਸੇ ਦਲੀਲ ਵਲ ਸੰਕੇਤ ਕਰਦੀ ਜਾਪਦੀ ਹੈ। ਸੋ, ਭਾਵੇਂ ਅਨਦ ਪੜੀਏ, ਅਰਥ ਕਰਣ ਵੇਲੇ ਅਨੰਦ ਹੀ ਸਮਝਾਂ ਗੇ, ਅਤੇ ਉਸ ਅਨੁਸਾਰ ਹੀਂ ਅਰਥ ਕਰਾਂ ਗੇ।